Dera waad is increasing among Sikhs, but why?
Is it because the Dera Babas are getting better in marketing themselves? Or are the Sikhs going away from Nankian philosophy?
One of the whatsapp messages I received from Mission Chardikala as follows:
😣👀🙄 ਡੇਰਾਵਾਦ 🙄👀😣
■ ਡੇਰਾਵਾਦ ਸਾਡੀ ਆਪਣੀ ਮਾਨਸਿਕ ਕਮਜ਼ੋਰੀ ਵਿੱਚੋਂ ਪੈਦਾ ਹੁੰਦਾ ਹੈ I
■ ਮੈਨੂੰ ਅਕਸਰ ਹੈਰਾਨੀ ਹੁੰਦੀ ਹੈ ਉਹਨਾਂ ਲੋਕਾਂ ਤੇ ਜਿਹੜੇ ਕਿਸੇ ‘ਵਿਅਕਤੀ’ ਨੂੰ ਪੂਜਨੀਕ ਸਮਝ ਲੈਂਦੇ ਹਨ I
■ ਜ਼ਿੰਦਗੀ ਨੂੰ ਉਸ ਵਿਅਕਤੀ ਨਾਲ ਇਸ ਹੱਦ ਤੱਕ ਜੋੜ੍ਹ ਲੈਂਦੇ ਹਨ ਹਰ ਉਸ ਗੱਲ ਨੂੰ ‘ਆਖਰੀ ਸੱਚ’ ਮੰਨ ਕੇ ਜ਼ਿੰਦਗੀ ਬਸਰ ਕਰਦੇ ਹਨ, ਜਿਹੜੀ ਉਹਨਾਂ ਦੇ ‘ਬਾਬੇ’ ਨੇ ਕਹੀ ਹੁੰਦੀ ਹੈ I
■ ਡੇਰਾਵਾਦ ਦਾ ਇੱਕ ਵੱਡਾ ਕਾਰਨ ਸਾਡੀ ਆਪਣੀ ਮਾਨਸਿਕ ਕਮਜ਼ੋਰੀ ਹੁੰਦਾ ਹੈ ਸਾਨੂੰ ਆਪਣੇ ਆਪ ਉਤੇ ਵਿਸਵਾਸ਼ ਨਹੀਂ ਰਹਿੰਦਾ ਗੁਰੂ ਗ੍ਰੰਥ ਸਾਹਿਬ ਨਾਲ ਆਪਣੇ ਰਿਸ਼ਤੇ ਉਤੇ ਵਿਸਵਾਸ਼ ਨਹੀਂ ਰਹਿੰਦਾ ਅਸੀਂ ਬਾਹਰੀ ਸਹਾਰੇ ਭਾਲਦੇ ਹਾਂ I
■ ਕਿਸੇ ਡੇਰੇ ਜਾ ਕੇ ਬਾਬੇ ਦੇ ਪੇਰੀਂ ਪੈਣਾ ਤੇ ਉਸ ਕੋਲੋਂ ‘ਅਸ਼ੀਰਵਾਦ’ ਦੀ ਆਸ ਰੱਖਣੀ ਉਸ ਆਸ ਉਤੇ ਹੀ ਜ਼ਿੰਦਗੀ ਦਾ ਸਾਰਾ ਦਾਰੋ ਮਦਾਰ ਰੱਖਣਾ, ਇਹ ਸਾਡੇ ਵਿੱਚ ਆਤਮ ਵਿਸਵਾਸ਼ ਦੀ ਕਮੀ ਦਾ ਪ੍ਰਤੀਕ ਹੁੰਦਾ ਹੈ I
■ ਸਿੱਖ ਅਤੇ ਗੁਰੂ ਵਿੱਚ ਕਿਸੇ ਵਿਚੋਲੇ ਦੀ ਲੋੜ੍ਹ ਨਹੀਂ ਹੁੰਦੀ ਅਸੀਂ ਆਪਣੀ ਸੋਖ ਅਤੇ ਸਹੂਲੱਤ ਕਰ ਕੇ ਵਿਚੋਲੇ ਭਾਲਦੇ ਹਾਂ I
■ ਜਦੋਂ ਅਸੀਂ ਵਿਚੋਲੇ ਨਾਲ ਜੁੜ੍ਹਦੇ ਹਾਂ, ਸਾਡਾ ਗੁਰੂ ਨਾਲ ਰਿਸ਼ਤਾ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਹੈ I
■ ਹੌਲੀ ਹੌਲੀ ਇਹ ਵਿਚੋਲਾ ਮਹਤੱਵ ਪੂਰਣ ਤਾਕਤਵਰ ਹੋਈ ਜਾਂਦਾ ਹੈ ਅਤੇ ਗੁਰੂ ਅਤੇ ਸਿੱਖ ਦੋਵੇਂ ਪਿੱਛੇ ਰਹਿਣੇ ਸ਼ੁਰੂ ਹੋ ਜਾਂਦੇ ਹਨ I
■ ਇਸ ਤੋਂ ਬਾਦ ਸਿਆਸਤ ਦਾਨ ਡੇਰਿਆਂ ਦੇ ਗੇੜੇ ਮਾਰਨੇ, ਅਤੇ ਬਾਬਿਆਂ ਦੇ ਪੈਰੀਂ ਪੈਣੇ ਸ਼ੁਰੂ ਹੁੰਦੇ ਹਨ ਦੋਵੇਂ ਇੱਕ ਦੂਜੇ ਦੀਆਂ ਲੋੜ੍ਹਾਂ ਪੂਰੀਆਂ ਕਰਦੇ ਹਨ I
■ ਸਿਆਸਤ ਦਾਨ ਡੇਰਿਆਂ ਤੋਂ ਤਾਕਤ ਦੀ ਆਸ ਲਾ ਕੇ ਜਾਂਦੇ ਹਨ ਡੇਰੇ ਦਾਰ ਸਿਆਸਤ ਦਾਨਾਂ ਦੇ ਗੇੜ੍ਹਿਆਂ ਨਾਲ ਆਪਣੀ ਤਾਕਤ ਵੱਧਦੀ ਹੋਈ ਮਹਿਸੂਸ ਕਰਦੇ ਹਨ I
■ ਹਰ ਡੇਰੇ ਵਿੱਚ ਗੁਰੂ ਨਹੀਂ ਬਾਬਾ ਮਹਤੱਵ ਪੂਰਣ ਹੁੰਦਾ ਹੈ । ਡੇਰੇ ਜਾ ਕੇ ਗੁਰੂ ਨੂੰ ਮੱਥਾ ਟੇਕਣਾ ਕੇਵਲ ਇੱਕ ਫਾਰਮੈਲਟੀ ਹੁੰਦੀ ਹੈ ਬਾਬੇ ਨੂੰ ਮੱਥਾ ਟੇਕਣਾ ਜ਼ਰੂਰੀ ਸਮਝਿਆ ਜਾਂਦਾ ਹੈ ਗੁਰੂ ਦੇ ਨਾਮ ਤੇ ਬਾਬਾ ਜੋ ਸਾਡੀ ਝੋਲੀ ਪਾ ਦੇਵੇ ਅਸੀਂ ਲੈ ਕੇ ਆ ਜਾਂਦੇ ਹਾਂ I
■ ਇਸ ਤੋਂ ਬਾਦ ‘ਗੁਰੂ’ ਸਿਰਫ ਇੱਕ ਸਿੰਬਲ ਬਣ ਕੇ ਰਹਿ ਜਾਂਦਾ ਹੈ, ਅਤੇ ਵਿਚੋਲਾ ਬਾਬਾ ਸੱਭ ਕੁੱਝ ਬਣ ਜਾਂਦਾ ਹੈ I
■ ਬਾਬੇ ਨੂੰ ਮੰਨ ਕੇ ਚੱਲਣ ਵਾਲੇ ‘ਸਿੱਖ’ ਦੀ ਵੀ ਕੋਈ ਹੈਸੀਅਤ ਨਹੀਂ ਰਹਿ ਜਾਂਦੀ ਉਹ ਬਾਬੇ ਦੇ ਪਿੱਛੇ ਤੁਰਨ ਵਾਲਾ ਕੇਵਲ ਇੱਕ ਪਿਛ ਲੱਗ ਤੇ ਮਾਨਸਿਕ ਗੁਲਾਮ ਬਣ ਕੇ ਰਹਿ ਜਾਂਦਾ ਹੈ ਜ਼ਿੰਦਗੀ ਦੇ ਹਰ ਮਸਲੇ ਤੇ ‘ਬਾਬੇ’ ਦੇ ਕਹੇ ਮੁਤਾਬਕ ਚੱਲਣਾ ਸ਼ੁਰੂ ਕਰ ਦਿੰਦਾ ਹੈ I
■ ਕਈ ਡੇਰਿਆਂ ਵਿੱਚ ਹੌਲੀ ਹੌਲੀ ਬਾਬੇ ਨੂੰ ‘ਗੁਰੂ’ ਦੇ ਨਾਮ ਦੀ ਵੀ ਲੋੜ੍ਹ ਨਹੀਂ ਰਹਿੰਦੀ ਇਸ ਤਰ੍ਹਾਂ ਕਈ ਡੇਰੇ ਸਿੱਖੀ ਦੇ ਦਾਇਰੇ ਤੋਂ ਹੀ ਬਾਹਰ ਹੋ ਜਾਂਦੇ ਹਨ I
■ ਡੇਰਾਵਾਦ ਦਾ ਸਿਖਰ ਇਹੀ ਹੁੰਦਾ ਹੈ ਕਿ ਗੁਰੂ ਕੇਵਲ ‘ਸਿੰਬਲ’ ਹੁੰਦਾ ਹੈ, ਬਾਬਾ ਇੱਕ ਵਿਅਕਤੀ ਦੇ ਰੂਪ ਵਿੱਚ ਪੂਜਨੀਕ ਬਣ ਜਾਂਦਾ ਹੈ ਸਿੱਖ ਪਿਛਲੱਗ ਤੇ ਮਾਨਸਿਕ ਗੁਲਾਮ ਹੋ ਕੇ ਰਹਿ ਜਾਂਦਾ ਹੈ I
♦️ MISSION CHARDIKALA
I believe that the main reason is not
ਡੇਰਾਵਾਦ ਦਾ ਇੱਕ ਵੱਡਾ ਕਾਰਨ ਸਾਡੀ ਆਪਣੀ ਮਾਨਸਿਕ ਕਮਜ਼ੋਰੀ ਹੁੰਦਾ ਹੈ but
It’s our restrictions we put on our children when it comes to enjoying life especially thru’ travelling. We never allow our children to travel out of town except when they are going to visit a Gurdwara. So our youngsters tell us they are going to visit a Gurdwara or a Dera. To be able to get out of the house they will make excuses like: ਅਸੀ ਪੰਜ ਸੂਖਾ ਸੂਖੀਆ ਹਨ (we have vowed to go five times)
So atleast they can escape the family for 5 times to enjoy a bit. Deras know this very well & cater to this demand in exchange of offerings, prayers, etc…
Please let us have your comments and tell us what could be the reasons of the success of the Deras.
One comment
Comments are closed.